ਕਰ ਕਿਰਪਾ ਤੂੰ ਸਿਰਜਣਹਾਰੇ

ਕਰ ਕਿਰਪਾ ਤੂੰ ਸਿਰਜਣਹਾਰੇ, ਭਰ ਰੂਹ ਦੇ ਨਾਲ ਖਾਲੀ ਦਿਲ ਸਾਰੇ

  1. ਆਇਆ ਮੈਂ ਪਿਆਰੇ ਯਿਸੂ ਰੱਖ ਇਮਾਨ, ਜਾਵੇ ਅੱਜ ਰੂਹ ਦੇ ਨਾਲ ਰੱਜ ਮੇਰੀ ਜਾਨ ਹੋ, ਕਰਾਂ ਸ਼ੁਕਰ ਮੈਂ ਸਿਰਜਣਹਾਰੇ, ਭਰ ਰੂਹ ਦੇ ਨਾਲ ਖਾਲੀ ਦਿਲ ਸਾਰੇ
  2. ਲੱਭ-ਲੱਭ ਥੱਕਿਆ ਨਾ ਮਿਲਿਆ ਆਰਾਮ, ਚੰਗਾ ਕਰੇ ਅੱਜ ਤੇਰਾ ਕਾਮ ਹੋ, ਕਰੀ ਮਾਫ਼ ਤੂੰ ਬਖ਼ਸ਼ਣਹਾਰੇ, ਭਰ ਰੂਹ ਦੇ ਨਾਲ ਖਾਲੀ ਦਿਲ ਸਾਰੇ
  3. ਰੂਹ ਦੀ ਅੱਗ ਨਾਲ ਪਾਪ ਜਲਾ, ਦੇ ਕੇ ਸ਼ਿਫ਼ਾ ਮੈਨੂੰ ਪਾਕ ਬਣਾ
  • ਹੋ, ਕਰੀਂ ਮਾਫ਼ ਤੂੰ ਬਖ਼ਸ਼ਣਹਾਰੇ, ਭਰ ਰੂਹ ਦੇ ਨਾਲ ਖਾਲੀ ਦਿਲ ਸਾਰੇ
  1. ਦੁਨੀਆਂ ਦੇ ਵਿਚ ਹੋਇਆ ਮੈਂ ਪਰੇਸ਼ਾਨ, ਸੇਹਿੰਦੀ ਹੈ ਦਿਨ ਰਾਤੀਂ ਦੁੱਖ ਮੇਰੀ ਜਾਨ ਹੋ, ਰੱਖੀ ਨਾਲ ਤੂੰ ਪਾਲਣਹਾਰੇ, ਭਰ ਰੂਹ ਦੇ ਨਾਲ ਖਾਲੀ ਦਿਲ ਸਾਰੇ

Post Comment

You May Have Missed