ਯਾਦ ਯਹੋਵਾਹ ਦੀ ਸਭ ਕਰਨਗੇ
- ਯਾਦ ਯਹੋਵਾਹ ਦੀ ਸਭ ਕਰਨਗੇ ਕੰਢੇ ਸਾਰੀ ਦੁਨੀਆਂ ਦੇ, ਦਿਲ ਦੇ ਨਾਲ ਰਜੂ ਲਿਆਵਣਗੇ ਅੱਗੇ ਪਾਕ ਖ਼ੁਦਾਵੰਦ ਦੇ।
- ਸਾਰੀਆਂ ਕੌਮਾਂ ਝੁੱਕ-ਝੁੱਕ ਜਾਵਣ ਡਰ ਰੱਖਣਗੀਆਂ ਓਸੇ ਦਾ, ਕਿਉਂ ਜੋ ਰਾਜ ਯਹੋਵਾਹ ਦਾ ਹੈ ਹਾਕਮ ਹੈ ਉਹ ਕੌਮਾਂ ਦਾ।
- ਦੁਨੀਆਂ ਦੇ ਸੱਭ ਦੌਲਤ ਵਾਲੇ ਕਰਨਗੇ ਸਿਜਦਾ ਆਵਣਗੇ, ਆਪਣੀ ਜਾਨ ਬਚਾ ਨਾ ਸਕਦੇ ਮਿੱਟੀ ਵਿੱਚ ਮਿਲ ਜਾਵਣਗੇ।
- ਰੱਬ ਦੀ ਕਰੇਗੀ ਇਬਾਦਤ ਇਕ ਪੀੜ੍ਹੀ ਜਿਹੀ ਜਾਵੇਗੀ, ਆਵਣ ਵਾਲੀ ਪੀੜ੍ਹੀ ਨੂੰ ਉਹ ਰੱਬ ਦੀ ਖ਼ਬਰ ਪੁਚਾਵੇਗੀ।
- ਦੱਸੇਗੀ ਸੱਚਿਆਈ ਰੱਬ ਦੀ ਉਹਨਾਂ ਨੂੰ ਜੋ ਜੰਮਣਗੇ, ਉਹਨਾਂ ਉੱਤੇ ਕਰੇਗੀ ਜ਼ਾਹਿਰ ਸੱਚੇ ਕੰਮ ਖ਼ੁਦਾਵੰਦ ਦੇ।
Post Comment